Title: | Yaar Gwale |
---|---|
Artist: | Nawab |
Album: | Left Alone |
Release Year: | 2023 |
Duration: | 3:16 |
Size: | 4.49 MB |
Source: | YouTube |
ਜਾ ਬੇਕਦਰੇ ਪਿਆਰ ਤੇਰੇ ਨੇ ਲੁੱਟ ਲਿਆ ਨੀ
ਦੁਨੀਆਂ ਨਾਲੋਂ ਹਰ ਇਕ ਨਾਤਾ ਟੁੱਟ ਗਿਆ ਨੀ
ਇਸ ਸਾਰੇ ਜੱਗ ਦੇ ਨਾਲ ਵੈਰ ਪਵਾ ਲਏ ਮੈ
ਇਕ ਤੈਨੂੰ ਪਾਉਣ ਲਈ
ਸਾਰੇ ਯਾਰ ਗਵਾ ਲਏ ਮੈ
ਇਕ ਤੈਨੂੰ ਪਾਉਣ ਲਈ
ਸਾਰੇ ਯਾਰ ਗਵਾ ਲਏ ਮੈ
ਦਿਲ ਨੂੰ ਪੁੱਛ ਕੇ ਦੇਖ ਕਿੰਨਾ ਮੋਹ ਕਰਦੇ ਸੀ ਤੇਰਾ
ਇਕ ਵੀ ਪਲ ਦਾ ਨਹੀਂ ਵਿਛੋੜਾ ਜਰਦੇ ਸੀ ਤੇਰਾ
ਤੈਨੂੰ ਦਿਲ ਚ ਵਸਾ ਕੇ ਨੀ
ਸਭ ਦਿਲੋਂ ਭੁਲਾ ਲਏ ਮੈ
ਇਕ ਤੈਨੂੰ ਪਾਉਣ ਲਈ
ਸਾਰੇ ਯਾਰ ਗਵਾ ਲਏ ਮੈ
ਇਕ ਤੈਨੂੰ ਪਾਉਣ ਲਈ
ਸਾਰੇ ਯਾਰ ਗਵਾ ਲਏ ਮੈ
ਸਾਰੇ ਜਿਗਰੀ ਯਾਰ ਮੈ ਛੱਡਤੇ ਤੇਰੇ ਲਈ
ਸਾਰੇ ਹੁੰਦੇ ਸੀ ਜਾਂ ਵਾਰਦੇ ਮੇਰੇ ਲਈ
ਛੱਡ ਜਿਗਰੀ ਯਾਰਾਂ ਨੂੰ ਵੈਰੀ ਗੱਲ ਨਾ ਲਾ ਲਏ ਮੈ
ਇਕ ਤੈਨੂੰ ਪਾਉਣ ਲਈ
ਸਾਰੇ ਯਾਰ ਗਵਾ ਲਏ ਮੈ
ਇਕ ਤੈਨੂੰ ਪਾਉਣ ਲਈ
ਸਾਰੇ ਯਾਰ ਗਵਾ ਲਏ ਮੈ
ਇਸ਼ਕ ਦਾ ਵਰਕਾ ਕਾਹਦਾ ਤੇਰੇ ਨਾਲ
ਖੋਲ ਕੇ ਬਹਿ ਗਿਆ ਨੀ
ਗੁਰੀ ਆਪਣੀ ਸਾਰੀ ਜਿੰਦਗੀ ਰੋਲ ਕੇ ਬਹਿ ਗਿਆ ਨੀ
ਤੈਨੂੰ ਫੁਲ ਸਮਝ ਕੇ ਨੀ ਹੱਥ ਕੰਡਿਆਂ ਨੂੰ ਪਾ ਲਏ ਮੈ
ਇਕ ਤੈਨੂੰ ਪਾਉਣ ਲਈ
ਸਾਰੇ ਯਾਰ ਗਵਾ ਲਏ ਮੈ
ਇਕ ਤੈਨੂੰ ਪਾਉਣ ਲਈ
ਸਾਰੇ ਯਾਰ ਗਵਾ ਲਏ ਮੈ